ਇੱਕ ਯਾਦ ਉਹਦੀ ਸੱਜਰੀ ਹੈ
ਇੱਕ ਦਰਦ ਦਿਲ ਦਾ ਅਵੱਲਾ ਹੈ
ਹਰ ਸ਼ਾਮ ਨਦੀ ਦੇ ਕੰਡੇ ਤੇ
ਸੂਰਜ਼ ਸੌਂਦਾ ਕੱਲਾ ਹੈ
ਹਵਾ ਵੀ ਕੰਨ ਦੇ ਕੌਲੌਂ
ਕੁੱਝ ਕਹਿ ਕੇ ਇੰਝ ਲੰਘ ਜਾਂਦੀ ਹੈ
ਜਿਵੇਂ ਮੇਰੇ ਦਰਦਾਂ ਦਾ ਇਹ
ਹੱਸ ਕੇ ਮਖੌਲ ਉਡਾਂਦੀ ਹੈ
ਰਾਤ ਦੇ ਘਣੇ ਹਨੇਰੇ ਵਿੱਚ
ਮੇਰੇ ਦਿਲ ਦੇ ਸ਼ਾਂਤ ਬਸੇਰੇ ਵਿੱਚ
ਇੱਕ ਟੀਸ ਜਿਹੀ ਉੱਠ ਜਾਂਦੀ ਹੈ
ਜੌ ਮੇਰੇ ਦਿਲ ਦਾ ਹਾਲ ਸੁਣਾਂਦੀ ਹੈ
ਪਾਣੀ ਦੀਆਂ ਛੱਲਾਂ ਵਿੱਚ
ਜਿਵੇਂ ਕਸ਼ਤੀ ਗੌਤੇ ਲਾਉਂਦੀ ਹੈ
ਮੇਰੇ ਦਿਲ ਦੀ ਮੌਰਨੀ ਵੀ ਅਜਿਹੀ ਹੈ
ਜੌ ਸੌਚਾਂ ਵਿੱਚ ਪੈਲਾਂ ਪਾਉਂਦੀ ਹੈ
Chinky Kaushal .....

nice one.
ReplyDelete